Patiala: 19th October, 2019

Inter-Institutional Science Fair on ‘Role of Science for Peace and Development’ held at Multani Mal Modi College, Patiala

            Multani Mal Modi College, Patiala today organized Inter-Institutional Science Fair-2019 on the theme of “Role of Science for Peace and Development” under the guidance of college Principal Dr. Khushvinder Kumar. This science fair was designed as a platform for the students to display changing paradigms of scientific understanding about applied Biotechnology, Astronomy, Space Science, Bio-diversity, Remote Sensing, Disaster Management, Bio-medical, Genetic Engineering, Applicatin of Mathematics and chemistry for human welfare. About 286 students from educational institutions including 6 colleges and 17 schools participated with their Poster Presentations, Projects and Models (working and static). Dr. Manjeetinder Kaur, Department of Physics, Govt. Mohindra College, Patiala inaugurated the Science Fair.

            College Principal Dr. Khushvinder Kumar welcomed the chief guest and the students and said that the progress in science and technology needs to be integral in promoting social change and upholding peace along with humanitarian ties through co-existence.

            Chief Guest Dr. Himender Bharti, Head, Department of Zoology and Environmental Science, Punjabi University, Patiala in his address said that Science is a passion and its important think out of box. Kids can think more creatively than the adults. An alumna of the college Dr. Meenakshi Bharti, Scientist, Department of Zoology, Punjabi University, Patiala, Guest of Honour congratulated the participants.  

            Dr. Ashwani Sharma, Head, Dept of Botany and Co-ordinator of the Science Fair discussed the themes and subthemes of the fair with the students. Organising Secretary of this fair Dr. Rajeev Sharma motivated the students to develop scientific temperament and logical thinking by participating in such events.

            Dr. Karamjit Singh, Dr. Rajdeep Singh Dhaliwal, Dr. Arneet Gill, Dr. Manavjot Kaur, Dr. Amarjit Singh and Dr. Loveleen Kaur acted as judges.

            Both the College Principal and the Chief Guest honoured the winning teams and the individual winners with prizes and certificates. The results of various categories of winners are:

College Section:

Poster Presentation – Multani Mal Modi College, Patiala bagged 1st, 2nd and 3rd positions and consolation prize.

Static Model Category – Govt. Mohindra College, Patiala got 1st position, Multani Mal Modi College, Patiala bagged 2nd position and Khalsa College, Patiala and Public College, Samana jointly got 3rd position and Multani Mal Modi College, Patiala got consolation prize.

Working Model Category- Multani Mal Modi College, Patiala got 1st, 2nd, 3rd positions and consolation prize.

School Section:

Static Model Category – Buddha Dal Public School, Patiala bagged 1st position, Modern Senior Secondary School, Patiala got 2nd position and Sri Aurbindo International School, Patiala got 3rd position. Bhupindra International Public School, Patiala got consolation prize in this category.

Working Model Category – Our Lady of Fatima School, Patiala bagged 1st position, DAV Public School, Patiala got 2nd and 3rd positions. Bhupindra International Public School, Patiala and Senior Secondary School, Punjabi University, Patiala got consolation prize in this category.

Poster Presentation – Our Lady of Fatima School, Patiala got 1st position, Senior Secondary School, Punjabi University, Patiala and Buddha Dal Public School, Patiala jointly stood 2nd and DAV Public School, Patiala got 3rd position. Rukmani Devi Modi Collegiate Sr. Sec. School, Patiala and Career Academy, Patiala got consolation prizes in this category.

            Dr. Bhanvi Wadhawan presented the vote of thanks. Dr. Rajeev Sharma, Organising Secretary conducted the stage.

 

ਪਟਿਆਲਾ: 19 ਅਕਤੂਬਰ, 2019

ਮੋਦੀ ਕਾਲਜ ਵਿਖੇ ਸ਼ਾਂਤੀ ਅਤੇ ਵਿਕਾਸ ਵਿੱਚ ਵਿਗਿਆਨ ਦੀ ਭੂਮਿਕਾਵਿਸ਼ੇ ਤੇ  ਅੰਤਰ-ਸੰਸਥਾ ਵਿਗਿਆਨ ਮੇਲਾ-2019

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਸੁਚੱਜੀ ਅਗੁਵਾਈ ਹੇਠ ਅੰਤਰ ਸੰਸਥਾ ਵਿਗਿਆਨ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਦਾ ਉਦੇਸ਼ ਵਿਗਿਆਨ ਦੀਆਂ ਵੱਖੋ-ਵੱਖਰੀਆਂ ਸ਼ਾਖਾਵਾਂ ਜਿਵੇਂ ਅਪਲਾਈਡ ਬਾਇਓਟੈਕਨੋਲਜੀ, ਐਸਟਰੋਨੌਮੀ, ਸਪੇਸ ਸਾਇੰਸ, ਬਾਇਓਮੈਡੀਕਲ ਐਂਡ ਜੈਨੇਟਿਕ ਇੰਜਨੀਅਰਿੰਗ, ਮੈਥ, ਕੈਮਿਸਟਰੀ ਦੀ ਮਨੁੱਖੀ ਵਿਕਾਸ ਅਤੇ ਭਲਾਈ ਵਿੱਚ ਵਰਤੋਂ ਤੇ ਧਿਆਨ ਕੇਂਦਰਿਤ ਕਰਨਾ ਸੀ। ਇਸ ਸਾਇੰਸ ਮੇਲੇ ਵਿੱਚ 6 ਕਾਲਜਾਂ ਅਤੇ 17 ਸਕੂਲਾਂ ਤੋਂ ਪਹੁੰਚੇ 286 ਵਿਦਿਆਰਥੀਆਂ ਨੇ ਆਪਣੇ ਵਿਗਿਆਨਕ ਮਾਡਲ, ਪੋਸਟਰ ਅਤੇ ਪ੍ਰੋਜੈਕਟ ਪ੍ਰਸਤੁਤ ਕੀਤੇ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ, ਦੂਜੇ ਕਾਲਜਾਂ ਅਤੇ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਗਿਆਨਕ ਅਤੇ ਤਕਨੀਕੀ ਵਿਕਾਸ ਦੀ ਸਾਰਥਿਕਤਾ ਇਸ ਨੂੰ ਸਮਾਜਿਕ ਤਬਦੀਲੀ ਲਈ ਵਰਤਣ ਅਤੇ ਭਾਈਚਾਰਕ ਸਾਂਝ ਸਹਿਹੋਂਦ ਤੇ ਸ਼ਾਂਤੀ ਮਜਬੂਤ ਕਰਨ ਵਿੱਚ ਹੈ।

ਵਿਗਿਆਨ ਮੇਲੇ ਦੇ ਕੌਆਰਡੀਨੇਟਰ ਡਾ. ਅਸ਼ਵਨੀ ਸ਼ਰਮਾ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਵਿਗਿਆਨ ਮੇਲੇ ਦੇ ਮੁੱਖ ਵਿਸ਼ੇ ‘ਸ਼ਾਂਤੀ ਅਤੇ ਵਿਕਾਸ ਵਿੱਚ ਵਿਗਿਆਨ ਦੀ ਭੂਮਿਕਾ’ ਅਤੇ ਸਬੰਧਿਤ ਵਿਸ਼ਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸਾਇੰਸ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਰਾਜੀਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਧ ਚੱੜ੍ਹ ਕੇ ਮੇਲੇ ਵਿੱਚ ਹਿੱਸਾ ਲੈਣ ਅਤੇ ਵਿਗਿਆਨਿਕ ਸੋਚ ਨਾਲ ਜੁੜਨ ਦਾ ਸੱਦਾ ਦਿੱਤਾ।
ਵਿਗਿਆਨ ਮੇਲੇ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਜੂਆਲੋਜੀ ਅਤੇ ਇੰਨਵਾਇਰਨਮੈਂਟਲ ਸਾਇੰਸ ਵਿਭਾਗ ਦੇ ਮੁਖੀ ਡਾ. ਹਿਮੇਂਦਰ ਭਾਰਤੀ ਨੇ ਕੀਤੀ। ਉਨ੍ਹਾਂ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਵਿਗਿਆਨ ਇੱਕ ਜਨੂੰਨ ਦੀ ਤਰ੍ਹਾਂ ਹੈ ਜਿਸ ਵਿੱਚ ਲੀਕ ਤੋਂ ਹਟ ਕੇ ਸੋਚਣਾ ਜ਼ਰੂਰੀ ਹੈ। ਬੱਚਿਆਂ ਵਿੱਚ ਇਸ ਤਰ੍ਹਾਂ ਸੋਚਣ ਦੀ ਸ਼ਕਤੀ ਵੱਡਿਆਂ ਨਾਲੋਂ ਵੱਧ ਹੁੰਦੀ ਹੈ। ਵਿਸ਼ੇਸ਼ ਮਹਿਮਾਨ ਮੀਨਾਕਸ਼ੀ ਭਾਰਤੀ, ਸਾਇੰਟਿਸਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਕਾਲਜ ਦੀ ਅਲੁਮਨੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਵਿਗਿਆਨ ਮੇਲੇ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਡਾ. ਮਨਜੀਤਇੰਦਰ ਕੌਰ, ਡਾ. ਕਰਮਜੀਤ ਸਿੰਘ, ਡਾ. ਰਾਜਦੀਪ ਸਿੰਘ ਧਾਲੀਵਾਲ, ਡਾ. ਅਰਨੀਤ ਗਿੱਲ, ਡਾ. ਮਾਨਵਜੋਤ ਕੌਰ, ਡਾ. ਅਮਰਜੀਤ ਸਿੰਘ ਅਤੇ ਡਾ. ਲਵਲੀਨ ਕੌਰ ਨੇ ਅਦਾ ਕੀਤੀ।
ਕਾਲਜ ਵਰਗ ਦੇ ਪੋਸਟਰ ਮੁਕਾਬਲੇ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਪਹਿਲਾ, ਦੂਜਾ, ਤੀਜਾ ਸਥਾਨ ਅਤੇ ਕੰਸੋਲੇਸ਼ਨ ਪੁਰਸਕਾਰ ਹਾਸਲ ਕੀਤਾ। ਸਥਿਰ ਮਾਡਲ ਮੁਕਾਬਲੇ ਵਿਚ ਸਰਕਾਰੀ ਮਹਿੰਦਰਾ ਕਾਲਜ, ਪਟਿਆਾਲਾ ਨੇ ਪਹਿਲਾ ਸਥਾਨ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਦੂਜਾ ਸਥਾਨ ਤੇ ਖਾਲਸਾ ਕਾਲਜ, ਪਟਿਆਲਾ ਅਤੇ ਪਬਲਿਕ ਕਾਲਜ, ਸਮਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਕੰਸੋਲੇਸ਼ਨ ਪੁਰਸਕਾਰ ਪ੍ਰਾਪਤ ਕੀਤਾ। ਵਰਕਿੰਗ ਮਾਡਲ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾਾ ਨੇ ਪਹਿਲਾ, ਦੂਜਾ, ਤੀਜਾ ਅਤੇ ਕੰਸੋਲੇਸ਼ਨ ਪੁਰਸਕਾਰ ਹਾਸਲ ਕੀਤਾ।
ਸਕੂਲ ਵਰਗ ਦੇ ਸਥਿਰ ਮਾਡਲ ਮੁਕਾਬਲੇ ਵਿੱਚ ਬੁੱਢਾ ਦੱਲ ਪਬਲਿਕ ਸਕੂਲ, ਪਟਿਆਲਾ ਨੇ ਪਹਿਲਾ ਸਥਾਨ, ਮਾਡਰਨ ਸੀਨੀਅਰ ਸੈਕੰਡਰੀ ਸੂਕਲ, ਪਟਿਆਲਾ ਨੇ ਦੂਜਾ ਸਥਾਨ ਅਤੇ ਸ੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ, ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਭੂਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ ਨੇ ਕੰਸੋਲੇਸ਼ਨ ਪੁਰਸਕਾਰ ਪ੍ਰਾਪਤ ਕੀਤਾ। ਵਰਕਿੰਗ ਮਾਡਲ ਮੁਕਾਬਲੇ ਵਿੱਚ ਅਵਰ ਲੇਡੀ ਆਫ਼ ਫਾਤਿਮਾ ਸਕੂਲ, ਪਟਿਆਲਾ ਨੇ ਪਹਿਲਾ ਸਥਾਨ, ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਭੂਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ ਅਤੇ ਸੀਨੀਅਰ ਸੈਕੰਡਰੀ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸਾਂਝੇ ਤੌਰ ਤੇ ਕੰਸੋਲੇਸ਼ਨ ਪੁਰਸਕਾਰ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਅਵਰ ਲੇਡੀ ਆਫ਼ ਫਾਤਿਮਾ ਨੇ ਪਹਿਲਾ ਸਥਾਨ, ਸੀਨੀਅਰ ਸੈਕੰਡਰੀ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਨੇ ਸਾਂਝੇ ਤੌਰ ਤੇ ਦੂਜਾ ਸਥਾਨ ਅਤੇ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਵਰਗ ਵਿੱਚ ਕੰਸੋਲੇਸ਼ਨ ਪੁਰਸਕਾਰ ਰੁਕਮਣੀ ਦੇਵੀ ਮੋਦੀ ਕਾਲੇਜੀਏਟ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਅਤੇ ਕੈਰੀਅਰ ਅਕੈਡਮੀ, ਪਟਿਆਲਾ ਨੇ ਸਾਂਝੇ ਤੌਰ ਤੇ ਜਿੱਤਿਆ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਮੁੱਖ ਮਹਿਮਾਨ ਨੇ ਜੇਤੂਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਤਕਸੀਮ ਕੀਤੇ।

ਡਾ. ਰਾਜੀਵ ਸ਼ਰਮਾ, ਪ੍ਰਬੰਧਕੀ ਸਕੱਤਰ ਨੇ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਿਭਾਇਆ। ਡਾ. ਭਾਨਵੀ ਵਧਾਵਨ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

 

#mhrd #mmmcpta #sciencefair #interinstitutionalsciencefair #scienceandtechnology #posterpresentation #workingmodel #staticmodel #multanimalmodicollegepatiala #modicollege #modicollegepatiala